ਕਾਨੂੰਨੀ ਪ੍ਰਤੀਨਿਧ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Legal Representative_ਕਾਨੂੰਨੀ ਪ੍ਰਤੀਨਿਧ: ਦੀਵਾਨੀ ਜ਼ਾਬਤਾ ਸੰਘਤਾ 1908 ਦੀ ਧਾਰਾ 2(11) ਵਿਚ ਕਾਨੂੰਨੀ ਪ੍ਰਤੀਨਿਧ ਦੀ ਪਰਿਭਾਸ਼ਾ ਦਿੰਦਿਆਂ ਕਿਹਾ ਗਿਆ ਹੈ ਕਿ ਕਾਨੂੰਨੀ ਪ੍ਰਤੀਨਿਧ ਦਾ ਮਤਲਬ ਹੈ ਉਹ ਵਿਅਕਤੀ ਜੋ ਕਾਨੂੰਨ ਵਿਚ ਕਿਸੇ ਮਿਰਤ ਵਿਅਕਤੀ ਦੀ ਮਿਲਖ ਦੀ ਪ੍ਰਤੀਨਿਧਤਾ ਕਰਦਾ ਹੈ ਅਤੇ ਇਸ ਵਿਚ ਕੋਈ ਉਹ ਵਿਅਕਤੀ ਸ਼ਾਮਲ ਹੈ ਜੋ ਮਿਰਤਕ ਦੀ ਮਿਲਖ ਵਿਚ ਦਖ਼ਲ ਰਖਦਾ ਹੈ ਜਾਂ ਜਿਥੇ ਕੋਈ ਧਿਰ ਪ੍ਰਤੀਨਿਧ ਹੈਸੀਅਤ ਵਿਚ ਦਾਵਾ ਕਰਦੀ ਹੈ ਜਾਂ ਉਸ ਦੀ ਉਸ ਹੈਸੀਅਤ ਵਿਚ ਉਸ ਤੇ ਦਾਵਾ ਕੀਤਾ ਜਾਂਦਾ ਹੈ ਉਥੇ ਉਹ ਵਿਅਕਤੀ ਜਿਸ ਨੂੰ ਉਹ ਸੰਪਦਾ ਦਾਵਾ ਕਰਨ ਵਾਲੀ ਧਿਰ ਦੀ ਜਾਂ ਜਿਸ ਧਿਰ ਤੇ ਦਾਵਾ ਕੀਤਾ ਜਾਂਦਾ ਹੈ, ਉਸ ਦੀ ਮੌਤ ਤੇ ਵਿਰਸੇ ਵਿਚ ਮਿਲਦੀ ਹੈ।

       ਕਾਨੂੰਨੀ ਪ੍ਰਤੀਨਿਧ ਦਾ ਮਤਲਬ ਹੈ ਉਹ ਵਿਅਕਤੀ ਜੋ ਕਿਸੇ ਹੋਰ ਦੇ ਹਿੱਤਾਂ ਦੀ ਪ੍ਰਤੀਨਿਧਤਾ ਕਰਦਾ ਹੈ। ਮਿਸਾਲ ਲਈ ਕਿਸੇ ਮਿਲਖ ਦਾ ਵਸੀ ਦਾ ਸ਼ਾਸਕ।

       ਸਾਧਾਰਨ ਤੌਰ ਤੇ ਕਾਨੂੰਨੀ ਪ੍ਰਤੀਨਿਧ ਦਾ ਮਤਲਬ ਹੈ ਉਹ ਵਿਅਕਤੀ ਜੋ ਕਾਨੂੰਨ ਵਿਚ ਕਿਸੇ ਮਿਰਤ ਵਿਅਕਤੀ ਦੀ ਮਿਲਖ ਦੀ ਪ੍ਰਤੀਨਿਧਤਾ ਕਰਦਾ ਹੈ ਜਾਂ ਉਹ ਵਿਅਕਤੀ ਜਿਸ ਤੇ ਕਿਸੇ ਵਿਅਕਤੀ ਦੀ ਮਿਰਤੂ ਤੇ ਉਸ ਦੀ ਮਿਲਖ ਉਤਰਦੀ ਹੈ। ਇਹ ਜ਼ਰੂਰੀ ਨਹੀਂ ਕਿ ਹਰੇਕ ਕੇਸ ਵਿਚ ਪਤਨੀ , ਪਤੀ , ਮਾਤਾ ਪਿਤਾ ਜਾਂ ਬੱਚਾ ਕਾਨੂੰਨੀ ਪ੍ਰਤੀਨਿਧ ਹੋਵੇ।   


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 998, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.